Breaking News
Home / ਮਿਹਨਤੀ ਕਿਸਾਨ / ਪਸ਼ੂਆਂ ਨੂੰ ਹੀਟ ਵਿਚ ਲਿਆਉਣ ਦੇ ਲਈ ਕਰੋ ਇਹਨਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ

ਪਸ਼ੂਆਂ ਨੂੰ ਹੀਟ ਵਿਚ ਲਿਆਉਣ ਦੇ ਲਈ ਕਰੋ ਇਹਨਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ

ਕਈ ਵਾਰ ਕਿਸਾਨਾਂ ਨੂੰ ਆਪਣੇ ਪਸ਼ੂਆਂ ਨੂੰ ਹੀਟ ਵਿਚ ਲਿਆਉਣ ਲਈ ਕਾਫ਼ੀ ਦਿੱਕਤ ਆਉਂਦੀ ਹੈ |ਕਈ ਵਾਰ ਪਸ਼ੂਆਂ ਦੇ ਡਾਕਟਰ ਨੂੰ ਦਿਖਾਉਣ ਤੇ ਵੀ ਕੋਈ ਫਾਇਦਾ ਨਹੀਂ ਹੁੰਦਾ ਉਲਟਾ ਪੈਸਿਆਂ ਦਾ ਵੀ ਨੁਕਸਾਨ ਹੋ ਜਾਂਦਾ ਹੈ |ਇਸ ਤੋਂ ਇਲਾਵਾ ਕੁੱਝ ਕਿਸਾਨ ਦੇਸੀ ਨੁਸਖਿਆਂ ਦਾ ਵੀ ਇਸਤੇਮਾਲ ਕਰਦੇ ਹਨ ਪਰ ਉਹਨਾ ਨਾਲ ਵੀ ਕੋਈ ਜ਼ਿਆਦਾ ਫਰਕ ਦੇਖਣ ਨੂੰ ਨਹੀਂ ਮਿਲਦਾ ਇਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖੇ ਦੱਸਾਂਗੇ ਜਿੰਨਾਂ ਨੂੰ ਇਸਤੇਮਾਲ ਕਰਕੇ ਤੁਸੀਂ ਆਪਣੇ ਪਸ਼ੂਆਂ ਨੂੰ ਹੀਟ ਵਿਚ ਲਿਆ ਸਕਦੇ ਹੋ |

ਪਸ਼ੂਆਂ ਨੂੰ ਗੁੜ ਦੇਣਾ – ਥੋੜੀ ਮਾਤਰਾ ਵਿਚ ਦਿੱਤਾ ਗਿਆ ਗੁੜ ਪਸ਼ੂਆਂ ਦੇ ਪੇਟ ਵਿਚ ਸੂਖਮਜੀਵਾਂ ਦੇ ਵਧਣ ਅਤੇ ਪਾਚਣ ਸ਼ਕਤੀ ਵਧਾਉਣ ਵਿਚ ਸਹਾਇਕ ਹੁੰਦਾ ਹੈ |ਇਸ ਨਾਲ ਪਸ਼ੂ ਦੀ ਭੁੱਖ ਵੱਧ ਜਾਂਦੀ ਹੈ |ਗੁੜ ਊਰਜਾ ਦੇਣ ਦੇ ਨਾਲ-ਨਾਲ ਭੁੱਖ ਵੀ ਵਧਾਉਂਦਾ ਹੈ |ਇਸ ਲਈ ਜਰੂਰੀ ਤੱਤਾਂ ਵੀ ਪੂਰਤੀ ਵਿਚ ਸਹਾਇਕ ਹੁੰਦਾ ਹੈ ਜਿਸ ਨਾਲ ਪਸ਼ੂ ਹੀਟ ਵਿਚ ਆ ਜਾਂਦਾ ਹੈ |ਪਰ ਕੋਸ਼ਿਸ਼ ਕਰੋ ਕਿ ਜ਼ਿਆਦਾ ਮਾਤਰਾ ਵਿਚ ਅਤੇ ਲਗਾਤਾਰ ਗੁੜ ਨਾ ਦਵੋ ਕਿਉਂਕਿ ਜ਼ਿਆਦਾ ਮਾਤਰਾ ਵਿਚ ਦਿੱਤਾ ਗਿਆ ਗੁੜ ਪਸ਼ੂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ |ਪਸ਼ੂਆਂ ਨੂੰ ਵੜੇਵੇਂ ਖਵਾਉਣਾ – ਪਸ਼ੂਆਂ ਨੂੰ ਹੀਟ ਵਿਚ ਲਿਆਉਣ ਦੇ ਲਈ ਵੜੇਵੇਂ ਦਿੱਤੇ ਜਾਂਦੇ ਹਨ ਕਿਉਂਕਿ ਇਹਨਾਂ ਦੀ ਤਾਸੀਰ ਗਰਮ ਹੋਣ ਦੀ ਵਜਾ ਨਾਲ ਪਸ਼ੂ ਜਲਦੀ ਬੋਲ ਪੈਂਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ |ਪਰ ਵੜੇਵੇਂ ਹਮੇਸ਼ਾਂ ਉਬਾਲ ਕੇ ਹੀ ਦੇਣੇ ਚਾਹੀਦੇ ਹਨ ਕਿਉਂਕਿ ਕੱਚੇ ਵੜੇਵਿਆਂ ਵਿਚ ਗੋਸੀਪੋਲ ਨਾਮ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਨੂੰ ਨੁਕਸਾਨ ਵੀ ਹੋ ਸਕਦਾ ਹੈ |

ਗੁੜ ਅਤੇ ਤਾਰਾਮੀਰਾ ਤੇਲ ਦਾ ਮਿਸ਼ਰਣ – ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰਾਮੀਰਾ ਤੇਲ ਦਾ ਮਿਸ਼ਰਣ ਲਗਪਗ ਅੱਧਾ ਕਿਲੋ ਤੋਂ ਇੱਕ ਕਿੱਲੋ 5-7 ਦਿਨਾਂ ਤੱਕ ਦੇਣਾ ਚਾਹੀਦਾ ਹੈ |ਕਈ ਵਾਰ ਇਸ ਮਿਸ਼ਰਣ ਵਿਚ ਥੋੜਾ ਨਮਕ ਵੀ ਮਿਲਾ ਲਿਆ ਜਾਂਦਾ ਹੈ ਜਾਂ ਕੁੱਝ ਲੋਕ ਸੌਂਫ, ਅਜਵੈਨ, ਸੁੰਡ, ਅਤੇ ਗੁੜ ਦਾ ਕਾੜਾ ਬਣਾ ਕੇ ਵੀ ਪਸ਼ੂਆਂ ਨੂੰ ਦਿੰਦੇ ਹਨ |ਗੁੜ+ਸਰੋਂ ਦੇ ਤੇਲ ਅਤੇ ਤਿਲ ਦਾ ਮਿਸ਼ਰਣ ਦੇਣਾ – ਇਸ ਨੁਸਖੇ ਅਨੁਸਾਰ ਪਾਈਆ ਗੁੜ ਅਤੇ ਸਮਾਨ ਮਾਤਰਾ ਵਿਚ ਤਿਲ ਲੈ ਕੇ ਉਸ ਵਿਚ ਲਗਪਗ 100 ਮਿ.ਮੀ ਤੇਲ ਪਾ ਕੇ ਮਿਲਾ ਲਿਆ ਜਾਂਦਾ ਹੈ ਫਿਰ ਇਸ ਮਿਸ਼ਰਣ ਨੂੰ ਪੀਸ ਕੇ 4 ਤੋਂ 5 ਦਿਨ ਤੱਕ ਪਸ਼ੂਆਂ ਨੂੰ ਖਵਾਇਆ ਜਾਂਦਾ ਹੈ |ਗੁੜ, ਸਰੋਂ ਦੇ ਤੇਲ ਅਤੇ ਤਿਲ ਵਿਚ ਬਾਈਪਾਸ ਪ੍ਰੋਟੀਨ ਹੁੰਦਾ ਹੈ ਇਸ ਲਈ ਜਦ ਇਹ ਤੱਤ ਮਿਲ ਜਾਣ ਤਾਂ ਪਸ਼ੂ ਦੇ ਗਰਭ ਧਾਰਨ ਕਰਨ ਦੀ ਸੰਭਾਵਨਾਂ ਵੱਧ ਜਾਂਦੀ ਹੈ |

Leave a Reply

Your email address will not be published. Required fields are marked *