Breaking News
Home / ਨਵੀਆਂ ਖੋਜਾਂ / ਗਰਮੀਆਂ ਵਿਚ ਸ਼ੁਰੂ ਕਰੋ ਕੋਲ ਡ੍ਰਿੰਕ ਬਣਾਉਣ ਦਾ ਕਾਰੋਬਾਰ ਅਤੇ ਕਮਾਓ 30 ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ

ਗਰਮੀਆਂ ਵਿਚ ਸ਼ੁਰੂ ਕਰੋ ਕੋਲ ਡ੍ਰਿੰਕ ਬਣਾਉਣ ਦਾ ਕਾਰੋਬਾਰ ਅਤੇ ਕਮਾਓ 30 ਤੋਂ 50 ਹਜ਼ਾਰ ਰੁਪਏ ਪ੍ਰਤੀ ਮਹੀਨਾ

ਇਸ ਗੱਲ ਤੋਂ ਤੁਸੀਂ ਵਾਕਿਫ਼ ਹੋਵੋਂਗੇ ਕਿ ਸਾਡੇ ਭਾਰਤ ਵਿਚ ਗਰਮੀਆਂ ਦਾ ਮੌਸਮ 8 ਮਹੀਨੇ ਦਾ ਹੁੰਦਾ ਹੈ |ਅਜਿਹੀ ਸਥਿਤੀ ਵਿਚ ਧੁੱਪ ਵਿਚ ਆਉਂਦਿਆਂ ਸਭ ਦਾ ਮਨ ਹੁੰਦਾ ਹੈ ਕਿ ਕੁੱਝ ਠੰਡਾ ਮਿਲ ਜਾਵੇ ਤਾਂ ਸਰੀਰ ਨੂੰ ਰਾਹਤ ਮਿਲ ਜਾਵੇਗੀ |ਅਜਿਹੀ ਸਥਿਤੀ ਵਿਚ ਉਹਨਾਂ ਦੇ ਕੰਮ ਆਉਂਦਾ ਹੈ ਸੋਡਾ ਮਸ਼ੀਨ ਵਾਲਾ ਕੋਲਡ ਡ੍ਰਿੰਕ ਜੋ ਸਸਤੇ ਦਾ ਸਸਤਾ ਅਤੇ ਆਪਣਾ ਮਨਪਸੰਦ ਵੀ |ਇਹੀ ਵਜਾ ਹੈ ਕਿ ਗਰਮੀਆਂ ਦੇ ਮੌਸਮ ਵਿਚ ਇਸਦਾ ਬਿਜਨਸ ਬਹੁਤ ਜ਼ਿਆਦਾ ਚਲਦਾ ਹੈ |ਇਸ ਲਈ ਜੇਕਰ ਤੁਸੀਂ ਵੀ ਘੱਟ ਲਾਗਤ ਨਾਲ ਇਹ ਬਿਜਨਸ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਾੱਫਟ ਡ੍ਰਿੰਕ ਯਾਨਿ ਸ਼ੀਤਲ ਪੇਅ ਦਾ ਬਿਜਨਸ ਇੱਕ ਚੰਗਾ ਵਿਕਲਪ ਹੈ |ਇਸ ਬਿਜਨਸ ਨੂੰ ਸ਼ੁਰੂ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਸੋਡਾ ਮਸ਼ੀਨ ਲੈਣੀ ਪਵੇਗੀ |ਇਹ ਮਹੀਨਾਂ ਵੀ ਅਲੱਗ-ਅਲੱਗ ਤਰਾਂ ਦੀਆਂ ਅਤੇ ਅਲੱਗ-ਅਲੱਗ ਕੀਮਤਾਂ ਤੇ ਬਾਜਾਰ ਵਿਚ ਉਪਲਬਧ ਹਨ |ਇਸ ਵਿਚ ਤੁਹਾਨੂੰ 6+2, +2,  10+2, ਹੁਣ ਤੁਸੀਂ ਇੱਥੇ ਉਲਝ ਗਏ ਹੋਵੋਂਗੇ ਕਿ ਇਹ ਕੀ ਹੈ ਤਾਂ ਤੁਹਾਡਾ ਸ਼ੱਕ ਇੱਥੇ ਖਤਮ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੀ ਵਜਾ ਹੈ |6+2 ਇਸਦਾ ਮਤਲਬ ਹੈ ਕਿ ਉਸ ਤੋਂ 6 ਤਰਾਂ ਦੇ ਸੋਡਾ ਫਲੇਵਰ ਨਿਕਲਣਗੇ ਅਤੇ 2 ਤਰਾਂ ਦੇ ਜੂਸ ਫਲੇਵਰ |8+2 ਦਾ ਮਤਲਬ ਹੈ ਕਿ ਉਸ ਤੋਂ 8 ਤਰਾਂ ਦੇ ਸੋਡਾ ਫਲੇਵਰ ਨਿਕਲਣੇ ਅਤੇ 2 ਤਰਾਂ ਦੇ ਜੂਸ ਫਲੇਵਰ ਅਤੇ 10+2 ਦਾ ਮਤਲਬ ਹੈ ਕਿ ਉਸ ਵਿਚੋਂ 10 ਤਰਾਂ ਦੇ ਸੋਡਾ ਫਲੇਵਰ ਨਿਕਲਣਗੇ ਅਤੇ 2 ਤਰਾਂ ਦੇ ਜੂਸ ਫਲੇਵਰ |

ਤੁਸੀਂ ਆਪਣੇ ਹਿਸਾਬ ਨਾਲ ਮਸ਼ੀਨ ਅਤੇ ਬਜਟ ਦੀ ਚੋਣ ਕਰ ਸਕਦੇ ਹੋ |ਮਸ਼ੀਨਾਂ ਦੀ ਕੀਮਤ 50000 ਤੋਂ ਲੈ ਕੇ 2 ਲੱਖ ਤੱਕ ਰੱਖੀ ਹੋਈ ਹੈ |ਪਰ ਇਸ ਵਿਚ ਵੀ ਡੀਲਰ ਨਾਲ ਗੱਲ ਕਰਕੇ ਰੇਟ ਘਟਾਇਆ ਵੀ ਜਾ ਸਕਦਾ ਹੈ | ਫਰੈਂਚਾਇਜੀ ਵੀ ਦਿੰਦੀ ਹੈ ਜਾਂ ਤੁਸੀਂ ਇਸ ਕੰਪਨੀ ਦੀ ਮਸ਼ੀਨ ਵੀ ਖਰੀਦ ਸਕਦੇ ਹੋ |ਇਹਨਾਂ ਦੀ ਵੈੱਬਸਾਈਟ ਦੇ ਅਨੁਆਰ ਜੇਕਰ ਤੁਸੀਂ ਇਸ ਕੰਪਨੀ ਦੀ ਫਰੈਂਚਾਇਜੀ ਲੈਂਦੇ ਹੋ ਤਾਂ ਇਹ ਕੰਪਨੀ ਤੁਹਾਡੇ ਤੋਂ ਕੋਈ ਫੀਸ ਨਹੀਂ ਲੈਂਦੀ ਤੁਸੀਂ ਫ੍ਰੀ ਵਿਚ ਫਰੈਂਚਾਇਜੀ ਲੈ ਸਕਦੇ ਹੋ |ਉਸਦੀ ਵਰੰਟੀ ਜਾਂ ਗਰੰਟੀ ਕਿੰਨੀ ਹੈ, ਕੀ ਉਹ ਉਸ ਮਸ਼ੀਨ ਨੂੰ ਸੈੱਟ ਕਰਨ ਵਿਚ ਤੁਹਾਡੀ ਮੱਦਦ ਕਰ ਰਹੇ ਹਨ ਜਾਂ ਨਹੀਂ, ਕੀ ਉਹ ਸ਼ੁਰੂ ਵਿਚ ਤੁਹਾਨੂੰ  ਕੱਚੇ ਮਾਲ ਦੀ ਕਿੱਟ ਤੁਹਾਨੂੰ ਦੇ ਰਹੇ ਹਨ ਜਾਂ ਨਹੀਂ, ਇਹ ਮੈ ਇਸ ਲਈ ਤੁਹਾਨੂੰ ਦੱਸ ਰਿਹਾ ਹੈ ਕਿਉਂਕਿ ਕਈ ਡੀਲਰ ਸਭ ਮੁਫਤ ਵਿਚ ਤੁਹਾਨੂੰ ਦੇ ਦਿੰਦੇ ਹਨ |

ਇਸਦੇ ਲਈ ਮਸ਼ੀਨ, ਪਾਣੀ ਦੀ ਟੈਂਕੀ, ਪਾਣੀ, ਛੋਟਾ ਜਿਹਾ ਗੈਸ ਸਿਲੰਡਰ, ਸ਼ੂਗਰ, ਡਿਸਪੋਜਲ ਗਿਲਾਸ ਤਿਆਰ ਕਰਨ ਦੇ ਲਈ ਤੁਹਾਨੂੰ ਇਹਨਾਂ ਚੀਜ਼ਾਂ ਦੀ ਜਰੂਰਤ ਪਵੇਗੀ ਅਤੇ ਬਾਕੀ ਜਗਾ ਤੁਹਾਡੀ ਮਸ਼ੀਨ ਉੱਪਰ ਨਿਰਭਰ ਕਰਦੀ ਹੈ |ਜੇਕਰ ਤੁਸੀਂ ਵੱਡੀ ਮਸ਼ੀਨ ਲੈਂਦੇ ਹੋ ਤਾਂ ਵੱਡੀ ਜਗਾ ਦੀ ਜਰੂਰਤ ਪਵੇਗੀ |ਛੋਟੀ ਹੋਵੇ ਤਾਂ ਥੋੜੀ ਜਗ੍ਹਾ ਦੀ ਜਰੂਰਤ ਪਵੇਗੀ |ਵੈਸੇ 10*10 ਦੀ ਦੁਕਾਨ ਵਿਚ ਵੱਡੀ ਮਸ਼ੀਨ ਵੀ ਆਸਾਨੀ ਨਾਲ ਆ ਜਾਂਦੀ ਹੈ |ਮੋਟੇ-ਮੋਟੇ ਤੌਰ ਤੇ ਦੇਖਿਆ ਜਾਵੇ ਤਾਂ 5 ਰੁਪਏ ਦੇ ਗਿਲਾਸ ਦੀ ਕੀਮਤ ਕਰੀਬ 2.5 ਰੁਪਏ ਹੋਵੇਗੀ ਯਾਨਿ ਇਸ ਵਿਚ ਤੁਹਾਨੂੰ 50% ਦਾ ਮੁਨਾਫ਼ਾ ਹੋਵੇਗਾ |ਜੇਕਰ ਤੁਸੀਂ ਹਰ-ਰੋਜ 500 ਗਿਲਾਸ ਵੀ ਵੇਚਦੇ ਹੋ ਤਾਂ ਤੁਸੀਂ ਹਰ-ਰੋਜ 2500 ਕਮਾਈ ਕਰ ਸਕਦੇ ਹੋ |ਇਸ ਵਿਚ ਜੇਕਰ 1250 ਰੁਪਏ ਦਾ ਖਰਚਾ ਵੀ ਕੱਢ ਦਿੰਦੇ ਹੋ ਤਾਂ ਹਰ-ਰੋਜ 1250 ਰੁਪਏ ਦੀ ਕਮਾਈ ਹੋਵੇਗੀ |ਇਸ ਹਿਸਾਬ ਨਾਲ ਤੁਸੀਂ ਮਹੀਨੇ ਵਿਚ ਕਰੀਬ 37500 ਰੁਪਏ ਦੀ ਕਮਾਈ ਕਰ ਸਕਦੇ ਹੋ |ਜੇਕਰ ਤੁਸੀਂ 300 ਗਿਲਾਸ ਵੀ ਰੋਜ ਵੇਚਦੇ ਹੋ ਤਾਂ ਤੁਸੀਂ 20000 ਤੋਂ 25000 ਤੱਕ ਪ੍ਰਤੀ ਮਹੀਨਾ ਕਮਾ ਸਕਦੇ ਹੋ |ਜ਼ਿਆਦਾ ਜਾਣਕਾਰੀ ਦੇ ਲਈ ਨੀਚੇ ਦਿੱਤੀ ਗਈ ਵੀਡੀਓ ਜਰੂਰ ਦੇਖੋ….

Leave a Reply

Your email address will not be published. Required fields are marked *