Breaking News
Home / ਕਿਸਾਨੀ ਧੰਦੇ / ਕਾਗਜ ਦੇ ਗਲਾਸ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਕੇ ਕਮਾ ਸਕਦੇ ਹੋ 2.5 ਲੱਖ ਰੁਪਏ ਪ੍ਰਤੀ ਮਹੀਨਾ

ਕਾਗਜ ਦੇ ਗਲਾਸ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਕੇ ਕਮਾ ਸਕਦੇ ਹੋ 2.5 ਲੱਖ ਰੁਪਏ ਪ੍ਰਤੀ ਮਹੀਨਾ

ਅੱਜ-ਕੱਲ ਹਰ ਸ਼ਹਿਰ ਵਿਚ ਹੁਣ ;ਓਕ ਜ਼ਿਆਦਾ ਤੋਂ ਜ਼ਿਆਦਾ ਕਾਗਜ ਦੇ ਕੱਪਾਂ ਦਾ ਇਸਤੇਮਾਲ ਕਰ ਰਹੇ ਹਨ |ਇਸ ਕਾਰਨ ਸ਼ਹਿਰ ਵਿਚ ਕਾਗਜ ਦੇ ਕੱਪਾਂ ਦੀ ਕਮੀ ਆ ਗਈ ਹੈ |ਬਾਹਰ ਤੋਂ ਸਪਲਾਈ ਵੀ ਘੱਟ ਹੋ ਰਹੀ ਹੈ |ਜੇਕਰ ਕੋਈ 10 ਤੋਂ 12 ਲੱਖ ਰੁਪਏ ਵਿਚ ਕਾਗਜ ਦੇ ਕੱਪ ਬਣਾਉਣ ਦੀ ਫੈਕਟਰੀ ਲਗਾ ਸਕਦਾ ਹੈ |ਬਸ 200 ਤੋਂ 300 ਜਗਾ ਚਾਹੀਦੀ ਹੈ |ਕੱਪ ਬਣਾ ਕੇ ਵੇਚਣ ਤੇ ਪ੍ਰਤੀ ਘੱਟ ਤੋਂ ਘੱਟ 25 ਤੋਂ 30 ਪੈਸੇ ਦੀ ਬੱਚਤ ਹੈ |ਜਿਸ ਨਾਲ ਹਰ ਮਹੀਨੇ ਤੁਸੀਂ 2.5 ਲੱਖ ਰੁਪਏ ਮਹੀਨਾ ਕਮਾ ਸਕਦੇ ਹੋ |ਸ਼ਹਿਰ ਦੇ ਹੋਲਸੇਲ ਵਪਾਰੀਆਂ ਦੇ ਅਨੁਸਾਰ ਇਸ ਸਮੇਂ ਸ਼ਹਿਰ ਵਿਚ ਰੋਜ਼ਾਨਾਂ ਜਿੱਥੇ ਚਾਰ ਲੱਖ ਕੱਪ ਵਿਕਦੇ ਹਨ ਉਹਨਾਂ ਵਿਚੋਂ 75 ਪ੍ਰਤੀਸ਼ਤ ਕਾਗਜ ਦੇ ਵਿਕ ਰਹੇ ਹਨ |ਬਾਕੀ 25% ਹੀ ਪਲਾਸਟਿਕ ਜਾਂ ਡਿਸਪੋਜਲ ਕੱਪ ਵਿੱਕ ਰਹੇ ਹਨ |

ਇਸ ਤਰਾਂ ਲਗਾਓ ਕਾਗਜ ਦੇ ਕੱਪ ਬਣਾਉਣ ਦਾ ਉਦਯੋਗ: ਇੰਟਰਨੈੱਟ ਤੇ ਕਾਗਜ ਦਾ ਕੱਪ ਬਣਾਉਣ ਦੀ ਮਸ਼ੀਨ ਦੀ ਜਾਣਕਾਰੀ ਮਿਲ ਜਾਵੇਗੀ |ਜਿਸ ਤਰਾਂ ਮਸ਼ੀਨ ਤੁਹਾਨੂੰ ਲਗਾਉਣੀ ਹੈ, ਉਸਦੀ ਡਿਟੇਲ ਅਤੇ ਵਿਕਰੇਤਾ ਦੇ ਸੰਪਰਕ ਨੰਬਰ ਅਤੇ ਮਸ਼ੀਨ ਦਾ ਅਕਾਰ, ਉਤਪਾਦਨ ਸ਼ਕਤੀ ਆਦਿ ਸਭ ਲਿਖੀ ਹੁੰਦੀ ਹੈ |ਉਦਯੋਗ ਲਗਾਉਣ ਦੇ ਲਈ ਪ੍ਰੋਜੈਕਟ ਰਿਪੋਰਟ ਬਣਾ ਲਵੋ |ਜੇਕਰ ਤੁਹਾਨੂੰ ਆਪਣੇ ਉਦਯੋਗ ਦੇ ਲਈ ਬੈਂਕ ਤੋਂ ਫਾਈਨੈਂਸ ਕਰਾਉਣੀ ਹੈ ਤਾਂ ਐਮ.ਐਮ.ਐਮ.ਈ (ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਇਜ) ਦੀ ਵੈੱਬਸਾਇਟ ਤੇ ਆਪਣੇ ਉਦਯੋਗ ਦਾ ਰਜਿਸਟ੍ਰੇਸ਼ਨ ਕਰ ਲਵੋ |ਇਸ ਤੋਂ ਬਾਅਦ ਬੈਂਕ ਵਿਚ ਫਾਈਨੈਂਸ ਦੇ ਲਈ ਅਰਜੀ ਦੇ ਸਕਦੇ ਹੋ |ਇਸ ਨਾਲ ਲੋਨ ਮਿਲਣ ਵਿਚ ਆਸਾਨੀ ਹੋਵੇਗੀ |

ਕਿੱਥੋਂ ਮਿਲਦੀ ਹੈ ਮਸ਼ੀਨ……………………….

ਕਾਗਜ ਦੇ ਕੱਪ ਬਣਾਉਣ ਦੀ ਮਸ਼ੀਨ ਦਿੱਲੀ, ਹੈਦਰਾਬਾਦ, ਆਗਰਾ ਅਤੇ ਅਹਿਮਦਾਬਾਦ ਸਮੇਤ ਕਈ ਸ਼ਹਿਰਾਂ ਵਿਚ ਮਿਲਦੀ ਹੈ |ਤੁਸੀਂ ਕਿੰਨੇਂ ਕੱਪ ਬਣਾਉਣ ਦੀ ਸਮਰੱਥਾ ਵਾਲੀ ਮਸ਼ੀਨ ਚਾਹੁੰਦੇ ਹੋ |ਉਸ ਹਿਸਾਬ ਨਾਲ ਮਸ਼ੀਨ ਮੰਗਵਾਓ |ਜੇਕਰ ਫਾਈਨੈਂਸ ਕਰਾਇਆ ਹੈ ਤਾਂ ਬੈਂਕ ਦੇ ਜਰੀਏ ਹੀ ਮਸ਼ੀਨ ਆਵੇਗੀ, ਉਸਦੀ ਪੇਮੈਂਟ ਵੀ ਬੈਂਕ ਦੇ ਮਾਧਿਅਮ ਤੋਂ ਹੀ ਹੋਵੇਗੀ |ਦਿੱਲੀ ਵਿਚ ਕਾਗਜ ਦੇ ਕੱਪ ਬਣਾਉਣ ਦੀ ਮਸ਼ੀਨ ਉਦਯੋਗਕਾਰ ਰਹਮਾਨ ਨੇ ਦੱਸਿਆ ਕਿ ਆਮ ਮਸ਼ੀਨ ਦੀ ਕੀਮਤ 7.25 ਲੱਖ ਰੁਪਏ ਦੀ ਹੈ |ਜੋ ਪ੍ਰਤੀ ਘੰਟੇ ਵਿਚ ਛੋਟੇ ਸਾਇਜ ਦੇ ਤਿੰਨ ਹਜ਼ਾਰ ਕੱਪ ਬਣਾਉਂਦੀ ਹੈ ਨਾਲ ਹੀ ਪੰਜ ਲੱਖ ਕਿਰਿਆਂਸ਼ੀਲ ਪੂੰਜੀ ਦੀ ਜਰੂਰਤ ਹੈ |ਇੱਕ ਛੋਟੇ ਸਿਜ ਦੇ ਕੱਪ ਬਣਾਉਣ ਦੀ ਲਾਗਤ 35 ਪੈਸੇ ਆਉਂਦੀ ਹੈ |ਜਿਸਨੂੰ ਤੁਸੀਂ 50 ਪੈਸੇ ਤੋਂ ਲੈ ਕੇ 60 ਪੈਸੇ ਤੱਕ ਵੇਚ ਸਕਦੇ ਹੋ |ਵੀਡੀਓ ਦੇਖੋ….

Leave a Reply

Your email address will not be published. Required fields are marked *